ਛਾ ਗਈ ਮਾਨ ਸਰਕਾਰ!, ਮੁਫਤ ਬਿਜਲੀ ਦੇ ਬਾਵਜੂਦ 1880 ਦੇ ਘਾਟੇ ਵਾਲਾ PSPCL ਹੁਣ 564 ਦੇ ਮੁਨਾਫੇ ‘ਚ

Spread the love
ਆਮ ਆਦਮੀ ਪਾਰਟੀ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਖਾਤੇ ਉਤੇ ਇਹ ਜਾਣਕਾਰੀ ਸਾਂਝੀ ਕਰਕੇ ਮਾਨ ਸਰਕਾਰ ਦੀ ਪਿੱਠ ਥਾਪੜੀ ਹੈ। ਆਪ ਨੇ ਦੱਸਿਆ ਹੈ ਕਿ ‘‘1880 ਕਰੋੜ ਦੇ ਘਾਟੇ ਵਾਲਾ PSPCL 564 ਕਰੋੜ ਦੇ ਮੁਨਾਫਾ ਵਾਲਾ ਹੋ ਗਿਆ ਹੈ। ਸਰਕਾਰ ਆਉਣ ਦੇ 3 ਮਹੀਨਿਆਂ ਅੰਦਰ 600 ਯੂਨਿਟ ਮੁਫਤ ਬਿਜਲੀ ਦੇਣ ਦੀ ਗਾਰੰਟੀ ਸ਼ੁਰੂ ਕੀਤੀ, ਭਗਵੰਤ ਮਾਨ ਸਰਕਾਰ ਦੇ ਅਣਥੱਕ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਬਿਜਲੀ ਬੋਰਡ ਮੁਨਾਫ਼ੇ ਵਿੱਚ ਹੈ।’’

 

ਪਿਛਲੇ ਕਾਫੀ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਲਈ ਖੁਸ਼ਖਬਰੀ ਹੈ। ਨਿਗਮ ਦੀ ਵਿੱਤੀ ਹਾਲਤ ਵਿੱਚ ਵੱਡਾ ਸੁਧਾਰ ਹੋਇਆ ਹੈ।

ਮੁਫਤ ਬਿਜਲੀ ਦੇਣ ਦੇ ਬਾਵਜੂਦ ਚਾਲੂ ਵਿੱਤੀ ਸਾਲ 2023-24 ਵਿੱਚ ਅਪ੍ਰੈਲ ਤੋਂ ਸਤੰਬਰ ਦੇ ਸਮੇਂ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 564.76 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਜਦੋਂਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ ਪੀਐਸਪੀਸੀਐਲ ਨੂੰ 1880.25 ਕਰੋੜ ਰੁਪਏ ਦਾ ਘਾਟਾ ਪਿਆ ਸੀ।

  • 
    

Leave a Reply

Your email address will not be published. Required fields are marked *