ਸਰਕਾਰ ਨੇ ਕੀਤੀ ਜ਼ਬਰਦਸਤ ਤਿਆਰੀ, Shambhu Border ਕਰ’ਤਾ ਪੂਰਾ ਸੀਲ

Spread the love

ਦਿੱਲੀ ਵੱਲ ਕਿਸਾਨ ਮਾਰਚ ਦੇ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਨੂੰ ਸੀਲ ਕਰ ਦਿੱਤਾ ਹੈ। ਸੀਮਿੰਟ ਅਤੇ ਕੰਕਰੀਟ ਦੀਆਂ ਸਲੈਬਾਂ ਲਗਾਉਣ ਤੋਂ ਇਲਾਵਾ ਇੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਸਖ਼ਤ ਸੁਰੱਖਿਆ ਪ੍ਰਬੰਧ

ਸ਼ੰਭੂ ਬਾਰਡਰ ਅਤੇ ਦਿੱਲੀ ਅੰਮ੍ਰਿਤਸਰ ਹਾਈਵੇਅ ਬੰਦ ਕਰ ਦਿੱਤਾ ਗਿਆ। ਘੱਗਰ ਦਰਿਆ ਨੂੰ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਪੁੱਟਿਆ ਸੀ। ਪੁਲਿਸ ਨੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਮੌਕ ਡਰਿੱਲ ਕੀਤੀ। ਜਿਸ ਵਿੱਚ ਤਾਕਤ ਦੀ ਵਰਤੋਂ ਕਰਨ, ਅੱਥਰੂ ਗੈਸ ਦੇ ਗੋਲੇ ਛੱਡਣ ਅਤੇ ਜਲ ਤੋਪਾਂ ਦੀ ਵਰਤੋਂ ਕਰਨ ਦਾ ਅਭਿਆਸ ਵੀ ਕੀਤਾ ਗਿਆ। ਕਿਸਾਨਾਂ ਨੂੰ ਰੋਕਣ ਲਈ ਸ਼ੰਭੂ ਬਾਰਡਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਹਲਡਾਣਾ ਸਰਹੱਦ ‘ਤੇ ਪ੍ਰਸ਼ਾਸਨ ਨੇ ਸੀਮਿੰਟ ਦੇ ਵੱਡੇ-ਵੱਡੇ ਪੱਥਰ ਮੰਗਵਾ ਕੇ ਸੜਕ ਕਿਨਾਰੇ ਰੱਖ ਦਿੱਤੇ ਹਨ ਤਾਂ ਜੋ ਲੋੜ ਪੈਣ ‘ਤੇ ਸਰਹੱਦ ਨੂੰ ਸੀਲ ਕੀਤਾ ਜਾ ਸਕੇ। ਅੰਬਾਲਾ, ਸੋਨੀਪਤ, ਸਿਰਸਾ, ਜੀਂਦ, ਕੈਥਲ, ਫਤਿਹਾਬਾਦ, ਸੋਨੀਪਤ, ਰੋਹਤਕ ਵਿੱਚ ਸਥਾਨਕ ਪੁਲਿਸ ਦੇ ਨਾਲ ਅਰਧ ਸੈਨਿਕ ਬਲ ਅਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ। ਸੱਤ ਜ਼ਿਲ੍ਹਿਆਂ ਵਿੱਚ 13 ਫਰਵਰੀ ਤੱਕ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਪੈਰਾਮਿਲਟਰੀ ਫੌਜ ਦੀਆਂ ਪੰਜ ਕੰਪਨੀਆਂ ਸਿਰਸਾ ਵਿੱਚ, ਕੈਥਲ, ਰੋਹਤਕ ਅਤੇ ਸੋਨੀਪਤ ਵਿੱਚ ਦੋ-ਦੋ, ਜੀਂਦ ਵਿੱਚ ਸੱਤ ਅਤੇ ਫਤਿਹਾਬਾਦ ਵਿੱਚ ਤਿੰਨ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਸ਼ੰਭੂ ਸਰਹੱਦ ‘ਤੇ ਜੰਗੀ ਪੱਧਰ ਦੀਆਂ ਤਿਆਰੀਆਂ

ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਜੰਗੀ ਪੱਧਰ ਦੇ ਇੰਤਜ਼ਾਮ ਕੀਤੇ ਹਨ ਕਿ ਪੈਦਲ ਆਉਣ ਵਾਲੇ ਕਿਸੇ ਵੀ ਵਿਅਕਤੀ ਦਾ ਉਥੋਂ ਲੰਘਣਾ ਮੁਸ਼ਕਿਲ ਹੈ। ਬੈਰੀਕੇਡਿੰਗ ਤੋਂ ਇਲਾਵਾ ਸੜਕਾਂ ‘ਤੇ ਕੰਕਰੀਟ ਦੀਆਂ ਵੱਡੀਆਂ ਸਲੈਬਾਂ ਪਾ ਦਿੱਤੀਆਂ ਗਈਆਂ ਹਨ। ਸ਼ੰਭੂ ਬਾਰਡਰ ‘ਤੇ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਧਰਨੇ ਦੀ ਕੋਈ ਸੂਚਨਾ ਨਹੀਂ ਦਿੱਤੀ ਹੈ।

ਜਿਸ ਕਾਰਨ ਇਹ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਕਾਨੂੰਨੀ ਤਰੀਕੇ ਨਾਲ ਆਪਣਾ ਰੋਸ ਪ੍ਰਗਟ ਕਰਨ ਲਈ ਕਿਹਾ ਗਿਆ ਹੈ। ਅੰਬਾਲਾ ਵਿੱਚ ਘੱਗਰ ਪੁੱਟਿਆ ਗਿਆ, ਸੱਤ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਅਰਧ ਸੈਨਿਕ ਬਲ ਦੀਆਂ 20 ਤੋਂ ਵੱਧ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *