300 ਬਿਮਾਰੀਆਂ ਦਾ ਇਲਾਜ਼ ਇਹ ਬੂਟੀ Home remedies

Spread the love

ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ ‘ਤੇ ਹਨ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਇਨ੍ਹਾਂ ਦੇ ਚਮਤਕਾਰੀ ਫਾਇਦੇ ਤੇ ਗੁਣਾਂ ਤੋਂ ਅਣਜਾਣ ਹਾਂ।

ਅਜਿਹੀ ਹੀ ਇੱਕ ਰੁੱਖ ਹੈ ਸੁਹਾਜਣਾ। ਸੁਹਾਜਣਾ ਨੂੰ ਹਿੰਦੀ ਵਿੱਚ ਸਹਿਜਨ, ਪੰਜਾਬੀ ਵਿੱਚ ਸੁਹਾਜਣਾ, ਅੰਗਰੇਜ਼ੀ ਤੇ ਵਿਗਿਆਨਕ ਨਾਂਅ ਹੌਰਸ ਟ੍ਰੀ ਮੋਰੌਂਗਾ ਓਲੀਫੇਰਾ, ਡਰਮ ਸਟਿੱਕ ਅਲੱਗ-ਅਲੱਗ ਪ੍ਰਦੇਸ਼ਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ।

stay healthy forever | ਇਸ ਵਿੱਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਵਿਟਾਮਿਨ ਸੀ, ਏ, ਬੀ ਕੰਪਲੈਕਸ ਹੁੰਦੇ ਹਨ। ਇਸ ਦੇ ਬੀਜ ਚਬਾਉਣ ਵੇਲੇ ਕੌੜੇ ਤੇ ਬਾਅਦ ਵਿੱਚ ਮਿੱਠੇ ਲੱਗਦੇ ਹਨ। ਬਾਅਦ ‘ਚ ਮੂੰਹ ਮਿੱਠਾ-ਮਿੱਠਾ ਤੇ ਤਰੋਤਾਜ਼ਾ ਹੋ ਜਾਂਦਾ ਹੈ। ਇਹ ਰੁੱਖ 10 ਤੋਂ 15 ਫੁੱਟ ਉੱਚਾ ਚਲਾ ਜਾਂਦਾ ਹੈ।

ਪੱਤੇ ਬਰੀਕ ਮੇਥੀ ਵਰਗੇ ਤੇ ਇੱਕੋ ਟਾਹਣੀ ‘ਤੇ ਲੜੀਵਾਰ ਕਈ ਪੱਤੇ ਲੱਗੇ ਹੁੰਦੇ ਹਨ। ਮਾਰਚ, ਅਪਰੈਲ ਵਿੱਚ ਇਹਨੂੰ ਫਲੀਆਂ ਲੱਗਦੀਆਂ ਹਨ। ਜਿਨ੍ਹਾਂ ਦਾ ਆਚਾਰ ਪਂੈਦਾ ਹੈ। ਮਾਰਚ ਤੇ ਅਪਰੈਲ ਦੇ ਅੱਧ ਵਿੱਚ ਇਹਨੂੰ ਫੁੱਲ ਲੱਗਦੇ ਹਨ ਫੁੱਲਾਂ ਦੀ ਖਾਧੀ ਚਟਣੀ ਚਿਹਰੇ ਨੂੰ ਗੇਰੂ ਵਰਗਾ ਸੁਰਖ ਲਾਲ ਕਰ ਦਿੰਦੀ ਹੈ।

stay healthy forever | ਇਸ ਵਿਚ ਮੌਜ਼ੂਦ ਹਨ ਕਈ ਵਿਟਾਮਿਨ ਅਤੇ ਪ੍ਰੋਟੀਨ ਇਸ ਵਿੱਚ ਜੋ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ, ਫਾਈਬਰ ਆਦਿ ਤੱਤ ਹਨ ਉਹ ਸਰੀਰ ਲਈ ਲੋੜੀਂਦੇ ਹਨ, ਜਿਵੇ ਪਹਿਲਾ ਤੱਤ ਵਿਟਾਮਿਨ ਏ:-ਇਹ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ।

ਹੱਡੀਆਂ, ਦੰਦਾਂ ਨੂੰ ਸਿਹਤਮੰਦ ਰੱਖਦਾ ਹੈ। ਚਮੜੀ ਨੂੰ ਜਵਾਨ ਅਤੇ ਚਮਕਦਾਰ ਰੱਖਦਾ ਹੈ। ਵਿਟਾਮਿਨ ਸੀ:- ਦਿਮਾਗ ਨੂੰ ਸੰਦੇਸ਼ ਪਹੁੰਚਾਉਣ ਵਾਲੀਆਂ ਨਾੜਾਂ ਨੂੰ ਤਾਕਤ ਦਿੰਦਾ ਹੈ। ਹੱਡੀਆਂ ਨੂੰ ਜੋੜਨ ਵਾਲਾ ਕੋਲਾਜੇਨ ਪਦਾਰਥ ਪੈਦਾ ਕਰਦਾ ਹੈ। ਖੂਨ ਦਾ ਸੰਚਾਰ ਕਰਦਾ ਹੈ। ਲਿਗਾਮਂੈਟ ਕਾਰਟੀਲੇਜ ਤੇ ਕਲੈਸਟਰੋਲ ਨੂੰ ਕਾਬੂ ਰੱਖਦਾ ਹੈ।

ਸਰੀਰ ਦੇ ਵਿਸ਼ਾਣੂ ਬਾਹਰ ਕੱਢਦਾ ਹੈ। ਸਰਦੀ, ਜ਼ੁਕਾਮ, ਖਾਂਸੀ ਦਾ ਡਰ ਨਹੀਂ ਰਹਿੰਦਾ । ਕੈਂਸਰ ਤੱਕ ਵੀ ਵਿਟਾਮਿਨ ਸੀ ਦੀ ਪੂਰਤੀ ਨਾਲ ਨਹੀਂ ਹੁੰਦਾ। ਵਿਟਾਮਿਨ ਈ:- ਕੈਂਸਰ, ਜਿਗਰ ਤੇ ਪਿੱਤੇ ਦੇ ਰੋਗ ਪਾਚਨ ਤੰਤਰ ਮਜ਼ਬੂਤ ਕਰਦਾ ਹੈ, ਚਮੜੀ ਨਰਮ ਤੇ ਚਮਕਦਾਰ ਰਹਿੰਦੀ ਹੈ, ਔਰਤਾਂ ਦੇ ਬੱਚੇਦਾਨੀ ਦੇ ਰੋਗ ਤੇ ਹਾਰਮੋਨਜ਼ ਠੀਕ ਹੁੰਦੇ ਹਨ।

ਕੈਲਸ਼ੀਅਮ

ਹੱਡੀਆਂ ਮਜ਼ਬੂਤ ਕਰਦਾ ਹੈ। ਕੈਲਸ਼ੀਅਮ ਦੀ ਲੋੜ ਬੱਚੇ, ਬੁੱਢੇ, ਮਰਦ, ਔਰਤ ਸਭ ਨੂੰ ਹੁੰਦੀ ਹੈ। ਔਰਤਾਂ ਵਿੱਚ ਮਾਹਵਾਰੀ ਆਉਣ ਜਾਂ ਬੱਚੇ ਦੇ ਜਨਮ ਵੇਲੇ ਕੈਲਸ਼ੀਅਮ ਸਭ ਤੋਂ ਵੱਧ ਨਸ਼ਟ ਹੁੰਦਾ ਹੈ।

ਪੋਟਾਸ਼ੀਅਮ:

ਮਾਸ਼ਪੇਸ਼ੀਆਂ ਦਾ ਸੁੰਗੜਨਾ, ਦਿਲ ਦੀ ਧੜਕਣ ਘਟਣਾ, ਦਿਲ ਤੇ ਪੇਟ ਦੀ ਕਿਰਿਆ ‘ਚ ਸੁਧਾਰ ਕਰਦਾ ਹੈ। ਫਾਈਬਰ: ਫਾਈਬਰ ਦੀ ਘਾਟ ਨਾਲ ਕਬਜ਼, ਸ਼ੂਗਰ ਤੇ ਭਾਰ ਵਧਦਾ ਹੈ, ਪੇਟ ਸਾਫ ਰੱਖਦਾ ਹੈ। ਪੇਟ ਵਿੱਚੋਂ ਗੰਦਗੀ ਸੋਖਦਾ ਹੈ ਤੇ ਗੰਦਾ ਮਲ ਬਾਹਰ ਕੱਢਦਾ ਹੈ।

ਆਇਰਨ:

ਆਇਰਨ ਦੀ ਕਮੀ ਨਾਲ ਖੂਨ ਦੀ ਘਾਟ, ਸਰੀਰ ਲਈ ਮਹੱਤਵਪੂਰਨ ਖਣਿੱਜਾਂ ਵਿੱਚ ਆਇਰਨ ਵੀ ਜਰੂਰੀ ਹੈ ਜਿਸ ਦੀ ਮੱਦਦ ਨਾਲ ਹਿਮੋਗਲੋਬੀਨ ਤੇ ਆਕਸੀਜ਼ਨ ਆਪਣੇ ਸਰੀਰ ਨੂੰ ਮਿਲਦੀ ਹੈ। ਹੁਣ ਤੁਸੀਂ ਆਪ ਹੀ ਸਮਝਦਾਰ ਹੋ ਕਿ ਇੱਕੋ ਪੌਦੇ ਵਿੱਚ ਇੰਨੇ ਤੱਤ ਹੋਣ ਉਹ ਸਰੀਰ ਦੀ ਕਾਇਆਕਲਪ ਕਿਉਂ ਨਹੀਂ ਕਰੇਗਾ। ਇਹ ਆਕਸੀਜਨ ਹੋਰਾਂ ਰੁੱਖਾਂ ਨਾਲੋਂ ਵੱਧ ਦਿੰਦਾ ਹੈ। ਕਾਰਬਨਡਾਈਆਕਸਾਈਡ ਨੂੰ ਜਿਆਦਾ ਸੋਖਦਾ ਹੈ। ਜਿੱਥੇ ਵੀ ਇਹ ਲੱਗਾ ਹੋਵੇਗਾ ਤਾਂ ਆਕਸੀਜਨ ਸਰੀਰ ਨੂੰ ਮੁਫਤ ‘ਚ ਮਿਲੇਗੀ।

ਇਸ ਨੂੰ ਰੋਜ਼ਾਨਾ ਖ਼ੁਰਾਕ ‘ਚ ਸ਼ਾਮਲ ਕਰੋ ਇਹਨੂੰ ਰੋਜ਼ ਦੀ ਖੁਰਾਕ ਵਿੱਚ ਸ਼ਾਮਿਲ ਕਰੋ। ਦੱਖਣੀ ਭਾਰਤ ਦੇ ਲੋਕਾਂ ਦੇ ਘਰ-ਘਰ ਇਹ ਬੂਟਾ ਮਿਲ ਜਾਵੇਗਾ। ਉਹ ਇਹਨੂੰ ਸਾਰੀ ਉਮਰ ਖਾਦੇ ਰਹਿੰਦੇ ਹਨ।

stay healthy forever | ਦੁਨੀਆ ਵਿੱਚ ਇਸ ਨੂੰ ਸੁਪਰ ਫੂਡ ਜਾਂ ਮੈਜਿਕ ਫੂਡ ਦਾ ਦਰਜ਼ਾ ਪ੍ਰਾਪਤ ਹੋ ਚੁੱਕਾ ਹੈ। ਇਸ ਰੁੱਖ ਦੇ ਪੱਤੇ, ਜੜ੍ਹਾਂ, ਛਿੱਲੜ, ਗੂੰਦ, ਬੀਜ, ਫਲੀ ਦੀ ਵਰਤੋਂ 300 ਤੋਂ ਵੱਧ ਬਿਮਾਰੀਆਂ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਇਸ ਰੁੱਖ ਦੇ ਪੱਤੇ ਤੇ ਜੜ੍ਹਾਂ ਦੀ ਵਰਤੋ ਪ੍ਰੋਟੀਨ ਪਾਊਡਰ, ਕੁਦਰਤੀ ਭਾਵ ਨੈਚੁਰਲ ਸਪਲੀਮੈਂਟ ਬਣਾਉਣ ਵਿੱਚ ਵੀ ਵਰਤੇ ਜਾਂਦੇ ਹਨ। ਇਸ ਰੁੱਖ ਵਿੱਚ ਸਲਫਰ, ਕਾਰਬਨਮੋਨੋਆਕਸਾਈਡ ਜਿਹੀਆਂ ਜ਼ਹਿਰੀਲੀਆਂ ਗੈਸਾਂ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ। ਇਸ ਦੀ ਵਰਤੋਂ ਨਾਲ ਬੁਢਾਪਾ ਦੂਰ ਰਹਿੰਦਾ ਹੈ।

ਚਮੜੀ ਸੁੰਦਰ ਤੇ ਚਮਕਦਾਰ, ਝੁਰੜੀਆਂ ਰਹਿਤ ਰਹਿੰਦੀ ਹੈ। ਇਸ ਦੇ ਪੱਤੇ ਸਬਜ਼ੀ ਵਿੱਚ ਰੋਜ਼ ਵਰਤੋਂ ਕਰਨ ਨਾਲ ਸਰੀਰ ਰੋਗ ਰਹਿਤ, ਖੂਨ ਦੀ ਕਮੀ, ਕੈਲੈਸਟਰੋਲ, ਯੂਰਿਕ ਐਸਿਡ ਕਾਬੂ ਵਿੱਚ ਰਹਿੰਦਾ ਹੈ। ਇਹ ਰੁੱਖ ਪਿੱਪਲ ਤੇ ਨਿੰਮ ਤੋਂ ਬਾਅਦ ਸਭ ਤੋ ਵੱਧ 4 ਕਿਲੋ ਕਾਰਬਨ ਡਾਈਆਕਸਾਈਡ ਨੂੰ ਸੋਖਣ ਦੀ ਸਮਰੱਥਾ ਰੱਖਦਾ ਹੈ। 5 ਸਾਲ ਦਾ ਰੁੱਖ 4 ਬੰਦਿਆਂ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਦੇ ਸਕਦਾ ਹੈ।

ਇਸ ਦੇ ਬੀਜ ਵੀ ਫਾÂਦੇਮੰਦ ਹਨ

ਇਸ ਦੇ ਬੀਜਾਂ ਦਾ ਤੇਲ ਜੈਤੂਨ ਦੇ ਤੇਲ ਤੋਂ ਵੱਧ ਫਾਇਦੇਮੰਦ ਹੈ। ਇਸ ਦੇ ਬੀਜਾਂ ਤੋਂ ਜਦੋਂ ਤੇਲ ਕੱਢ ਲਿਆ ਜਾਂਦਾ ਹੈ ਤਾਂ ਉਹਨਾਂ ਬੀਜਾਂ ਦਾ ਬਚਿਆ ਫੋਕਟ ਪਾਣੀ ਵਿੱਚ ਪਾ ਦਿਉ, ਪਾਣੀ ਬਿਲਕੁਲ ਸ਼ੁੱਧ ਹੋ ਜਾਂਦਾ ਹੈ। ਜੇਕਰ ਆਪਾਂ ਇਸ ਦੇ ਬੀਜਾਂ ਨੂੰ ਇੱਕ ਚਮਚ ਪੀਸ ਕੇ ਇੱਕ ਘੜੇ ਪਾਣੀ ਵਿੱਚ ਪਾ ਦਈਏ ਤਾਂ ਇਹ ਇੱਕ ਚੰਗੇ ਆਰੋ ਸਿਸਟਮ ਦਾ ਕੰਮ ਕਰਦਾ ਹੈ ਇਸ ਨੂੰ ਸੰਜੀਵਨੀ ਬੂਟਾ ਕਿਹਾ ਜਾਂਦਾ ਹੈ।

ਬਾਹਰਲੇ ਮੁਲਕਾਂ ‘ਚ ਇਸ ਦਾ ਬੋਲਬਾਲਾ

ਇਸ ਦੀ ਕਾਸ਼ਤ ਰਾਹੀਂ ਬਾਹਰਲੇ ਦੇਸ਼ਾਂ ਵਿੱਚ ਇਸ ਤੋਂ ਤਿਆਰ ਪ੍ਰੋਡਕਟਾਂ ਰਾਹੀਂ ਕਮਾਈ 10 ਅਰਬ ਡਾਲਰ ਤੋਂ ਉੱਪਰ ਹੋ ਚੁੱਕੀ ਹੈ। ਭਾਰਤ ਵਿੱਚ ਇਸ ਦੀ ਕਾਸ਼ਤ ਤੇ ਕਮਾਈ ਅਜੇ 3 ਅਰਬ ਡਾਲਰ ਹੀ ਦੱਸੀ ਜਾ ਰਹੀ ਹੈ। ਇਸ ਦਾ ਇੱਕੋ-ਇੱਕ ਕਾਰਨ ਹੈ ਕਿ ਆਪਾ ਗੁਣਕਾਰੀ ਚੀਜ਼ਾਂ ਵੱਲ ਗੌਰ ਨਹੀਂ ਕਰਦੇ।

ਕਈ ਰੋਗਾਂ ਵਿਚ ਫਾਇਦੇਮੰਦ

ਸੁਹਾਜਣਾ 80 ਤਰ੍ਹਾਂ ਦੇ ਦਰਦਾਂ ਤੇ 72 ਤਰ੍ਹਾਂ ਦੇ ਵਾਯੂ ਰੋਗਾਂ ਵਿੱਚ ਲਾਭਦਾਇਕ ਹੈ। ਇਸ ਦੀ ਜੜ੍ਹ ਦਾ ਚੂਰਨ ਅੱਧਾ ਚਮਚ ਦੁੱਧ ਨਾਲ ਸਵੇਰੇ-ਸ਼ਾਮ ਖਾਣਾ ਖਾਣ ਤੋਂ ਪਹਿਲਾਂ ਲੈਣ ਨਾਲ ਮਰਦਾਨਾ ਕਮਜ਼ੋਰੀ ਵਿੱਚ ਬਹੁਤ ਫਾਇਦੇਮੰਦ ਹੈ। ਇਸ ਦੀ ਗੂੰਦ 42 ਤਰ੍ਹਾਂ ਦੇ ਚਮੜੀ ਰੋਗਾਂ ਦੇ ਕਾਰਗਰ ਸਿੱਧ ਹੋਈ ਹੈ।

ਇਸ ਦੀ ਗੁੰਦ ਮੂੰਹ ‘ਚ ਰੱਖ ਕੇ ਚੂਸੋ ਦੰਦਾਂ ਦਾ ਗਲਣਾ ਰੁਕ ਜਾਵੇਗਾ। ਔਰਤਾਂ ਵਿੱਚ ਬੱਚੇ ਨੂੰ ਜਨਮ ਦੇਣ ਵੇਲੇ ਔਲ ਨਹੀਂ ਨਿੱਕਲਦੀ। ਉਸ ਸਮੇਂ 100 ਗ੍ਰਾਮ ਛਿੱਲੜ, 400 ਗ੍ਰਾਮ ਪਾਣੀ ਵਿੱਚ ਉਬਾਲੋ। ਪਾਣੀ 100 ਗ੍ਰਾਮ ਰਹਿਣ ‘ਤੇ 20 ਗ੍ਰਾਮ ਗੁੜ ਮਿਲਾ ਕੇ ਪਿਲਾਉ, ਔਲ ਡਿੱਗ ਜਾਵੇਗੀ।

ਲਿਵਰ ਦੇ ਕੈਂਸਰ ‘ਚ 20 ਗ੍ਰਾਮ ਛਿੱਲ ਦਾ ਕਾੜ੍ਹਾ ਬਣਾ ਕੇ 2-2 ਗੋਲੀ ਅਰੋਗਿਆਵਰਧਨੀ ਬਟੀ ਨਾਲ ਦਿਉ। ਇਹ ਕਾੜ੍ਹਾ ਗਠੀਆ, ਛਾਤੀ, ਕਫ ਰੋਗਾਂ ‘ਚ ਵੀ ਬਹੁਤ ਫਾਇਦਾ ਕਰਦਾ ਹੈ। ਅਨੇਕਾਂ ਬਿਮਾਰੀਆਂ ‘ਚ ਇਸ ਨੂੰ ਲਗਾਤਾਰ ਵਰਤਣ ਨਾਲ ਫਾਇਦਾ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖੋਗੇ

ਪਸ਼ੂਆਂ ਲਈ ਵੀ ਫਾਇਦੇਮੰਦ

ਹੁਣ ਆਪਾਂ ਪਸ਼ੂਆਂ ਬਾਰੇ ਇਸਦੇ ਫਾਇੰਦੇ ਬਾਰੇ ਝਾਤ ਮਾਰੀਏ। ਪਸ਼ੂਆਂ ਨੂੰ ਇਸ ਦਾ ਚਾਰਾ ਦਿੱਤਾ ਜਾਵੇ ਇਸ ਵਿੱਚ ਮਿਨਰਲ, ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਆਦਿ ਹੋਣ ਕਰਕੇ ਪਸ਼ੂ ਤੰਦਰੁਸਤ ਰਹਿੰਦਾ ਹੈ ਤੇ ਦੁੱਧ ਵਿੱਚ ਵਾਧਾ ਹੁੰਦਾ ਹੈ। ਇਸ ਦਾ ਪੀਤਾ ਦੁੱਧ ਪੌਸ਼ਟਿਕ ਹੁੰਦਾ ਹੈ।

ਪਸ਼ੂ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ ਪਸ਼ੂਆਂ ਦਾ ਗਰਭਧਾਰਨ ਨਾ ਕਰਨਾ, ਕਮਜ਼ੋਰੀ ਹੋਣਾ ਆਦਿ ‘ਚ ਬਹੁਤ ਲਾਹੇਵੰਦ ਹੈ। ਇਸ ਵਿੱਚ ਜ਼ਿਆਦਾ ਪ੍ਰੋਟੀਨ ਹੋਣ ਕਰਕੇ ਇਸ ਵਿੱਚ ਤੂੜੀ ਜਾਂ ਪਰਾਲੀ ਰਲਾ ਕੇ ਚਾਰਾ ਪਾਉ । ਨਹੀਂ ਤਾਂ ਪਸ਼ੂ ਗੋਹਾ ਪਤਲਾ ਕਰਨ ਲੱਗ ਜਾਂਦਾ ਹੈ। ਇਹ ਖੇਤਾਂ ਵਿੱਚ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।

ਅਚਾਰ ਬਣਾਉਣ ਦਾ ਤਰੀਕਾ

ਆਉ ਇਹਦਾ ਆਚਾਰ ਕਿਵੇਂ ਪੈਂਦਾ ਹੈ ਉਸ ਬਾਰੇ ਗੱਲ ਕਰੀਏ। ਇਸ ਦਾ ਆਚਾਰ ਦੋ ਤਰ੍ਹਾਂ ਪੈਂਦਾ ਹੈ। ਇੱਕ ਤਾਂ ਜਦੋਂ ਪੌਦਾ 2-3 ਫੁੱਟ ਹੁੰਦਾ ਤਾਂ ਇਸਨੂੰ ਪੁੱਟ ਕੇ ਇਸ ਦੀਆਂ ਜੜ੍ਹਾਂ ਜੋ ਬਿਲਕੁਲ ਮੂਲੀਆਂ ਵਾਂਗ ਹੁੰਦੀਆਂ ਹਨ ਜਾਂ ਫਿਰ ਜਦੋਂ ਫਲੀਆਂ ਕੱਚੀਆਂ ਹੁੰਦੀਆਂ ਹਨ। ਉਦੋਂ ਆਚਾਰ ਪੈਂਦਾ ਹੈ।

ਜੜ੍ਹਾਂ ਜੋ ਮੂਲੀਆਂ ਵਾਂਗ ਹੁੰਦੀਆਂ ਹਨ:-ਪੌਦਾ ਪੁੱਟ ਕੇ ਜੜ੍ਹਾਂ ਧੋ ਕੇ ਸਾਫ ਕਰ ਲਵੋ। ਮੂਲੀਆਂ ਵਾਂਗ ਛਿੱਲ ਲਵੋ। ਛੋਟੇ-ਛੋਟੇ ਲੰਬੇ-ਲੰਬੇ ਪੀਸ ਬਣਾ ਕੇ ਲੋੜ ਅਨੁਸਾਰ ਸਰ੍ਹੋਂ ਦੇ ਤੇਲ ‘ਚ ਗਰਮ ਕਰੋ। ਫਿਰ ਇਨ੍ਹਾਂ ਨੂੰ ਸੁਨਹਿਰੀ ਹੋਣ ਤੱਕ ਭੁੰਨੋ। ਸਵਾਦ ਅਨੁਸਾਰ ਨਮਕ, ਮਿਰਚ ਲਾਲ, ਹਲਦੀ ਪਾ ਕੇ ਰੱਖ ਲਵੋ। 5-6 ਦਿਨ ਮਗਰੋਂ ਆਚਾਰ ਤਿਆਰ ਹੋ ਜਾਵੇਗਾ। ਸਿਹਤਮੰਦ ਆਚਾਰ ਖਾਣ ‘ਚ ਸੁਆਦ ਵੀ ਹੁੰਦਾ ਹੈ।

ਫਲੀਆਂ ਦਾ ਆਚਾਰ:

ਸੁਹਾਜਣੇ ਦੀਆਂ ਨਰਮ-ਨਰਮ ਫਲੀਆਂ 200 ਗ੍ਰਾਮ, 70 ਗ੍ਰਾਮ ਸਰ੍ਹੋਂ ਦਾ ਤੇਲ, ਇੱਕ ਚਮਚ ਕਲੌਂਜੀ, ਅੱਧਾ ਚਮਚ ਸਾਬਤ ਧਨੀਆ, 1 ਚਮਚ ਲਾਲ ਮਿਰਚ, 1 ਚਮਚ ਰਾਈ, 1 ਚਮਚ ਸੌਂਫ, 1 ਚਮਚ ਨਮਕ, 1 ਚਮਚ ਜ਼ੀਰਾ, ਅੱਧਾ ਚਮਚ ਅਜਵਾਇਨ, ਅੱਧਾ ਚਮਚ ਹਿੰਗ 2 ਚਮਚ ਸਿਰਕਾ। ਪਹਿਲਾਂ ਗੈਸ ‘ਤੇ ਭਾਂਡਾ ਰੱਖੋ ਉਸ ਵਿੱਚ ਧਨੀਆਂ, ਜ਼ੀਰਾ, ਸੌਂਫ, ਅਜਵਾਇਨ ਹਲਕੀ-ਹਲਕੀ ਅੱਗ ‘ਤੇ ਫਰਾਈ ਕਰੋ। ਹਲਕਾ ਹੀ ਭੁੰਨ੍ਹਣਾ ਹੈ ਸੜੇ ਨਾ । ਥੋੜ੍ਹੇ ਜਿਹੇ ਸਰ੍ਹੋਂ ਦੇ ਤੇਲ ‘ਚ ਕਲੌਂਜੀ, ਹਲਦੀ ਪਾਊਡਰ, ਨਮਕ, ਹਿੰਗ, ਅਮਚੂਰ, ਲਾਲ ਮਿਰਚ ਭੁੰਨ ਲਵੋ।

ਜੋ ਮਸਾਲੇ ਫਰਾਈ ਕੀਤੇ ਸਨ ਉਹਨਾਂ ਨੂੰ ਮੋਟਾ-ਮੋਟਾ ਪੀਸ ਲਵੋ। ਇਹ ਸਭ ਕਰਨ ਤੋਂ ਪਹਿਲਾਂ ਇਸ ਦੀਆਂ ਫਲੀਆਂ ਦੀ ਤਿਆਰੀ ਕਰ ਲਵੋ। ਫਲੀਆਂ 2-3 ਇੰਚ ਕੱਟ ਕੇ ਥੋੜ੍ਹੇ ਜਿਹੇ ਗਰਮ ਪਾਣੀ ‘ਚ ਪਾ ਕੇ 1-2 ਮਿੰਟ ਲਈ ਰੱਖ ਛੱਡੋ ਜਿਆਦਾ ਦੇਰ ਨਹੀਂ ਰੱਖਣੀਆਂ। ਫਲੀਆਂ ਧੁੱਪ ‘ਚ ਰੱਖ ਕੇ ਉਹਨਾਂ ਦਾ ਪਾਣੀ ਸੁਕਾ ਲਵੋ। ਫਲੀਆਂ ਸੁੱਕਣ ਤੋਂ ਬਾਅਦ ਸਾਰੇ ਮਸਾਲੇ ਤੇ ਸਰ੍ਹੋਂ ਦਾ ਤੇਲ ਮਿਲਾ ਦਿਉ ਇਸ ਤੋਂ ਬਾਅਦ ਸਿਰਕਾ ਪਾ ਕੇ ਮਿਲਾਉ। ਕੱਚ ਦੇ ਭਾਂਡੇ ‘ਚ ਮਿਲਾ ਕੇ 5-6 ਦਿਨ ਧੁੱਪ ‘ਚ ਰੱਖਦੇ ਰਹੋ ਆਚਾਰ ਤਿਆਰ ਹੋ ਜਾਵੇਗਾ। ਖਾਂਦੇ ਰਹੋ ਤੇ ਸਿਹਤ ਵੀ ਕਾਇਮ ਰਹੇਗੀ

ਕਿਹੜੇ ਰੋਗ ਵਿਚ ਕਿਵੇਂ ਵਰਤੀਏ?

ਜੇਕਰ ਖਾਂਸੀ ਜੁਕਾਮ ਹੋਵੇ ਤਾਂ ਇਸ ਦੇ ਪੱਤੇ ਪਾਣੀ ਵਿੱਚ ਉਬਾਲੋ। ਗਰਮ-ਗਰਮ ਪਾਣੀ ਦੀ ਭਾਫ ਲਵੋ ਨੱਕ ਖੁੱਲ੍ਹ ਜਾਵੇਗਾ। ਹੱਡੀ ਟੁੱਟ ਜਾਵੇ ਤਾਂ ਇਸ ਦੇ ਪੱਤੇ ਪੀਹ ਕੇ ਖਾਉ। ਇਸ ਵਿੱਚ ਕੈਲਸ਼ੀਅਮ ਜਿਆਦਾ ਹੋਣ ਕਰਕੇ ਹੱਡੀ ਜਲਦੀ ਜੁੜ ਜਾਂਦੀ ਹੈ। ਜੋੜਾਂ ਦਾ ਦਰਦ ਹੋਵੇ ਤਾਂ ਇਸ ਦੇ ਬੀਜ 100 ਗ੍ਰਾਮ, ਪੱਤੇ 100 ਗ੍ਰਾਮ, ਕਿੱਕਰ ਦੇ ਤੁੱਕੇ 100 ਗ੍ਰਾਮ, ਮਿਸ਼ਰੀ 100 ਗ੍ਰਾਮ ਮਿਲਾ ਕੇ ਰੱਖ ਲਵੋ।

ਲਗਾਤਾਰ 1-1 ਚਮਚ ਲੈਂਦੇ ਰਹੋ। ਹੌਲੀ-ਹੌਲੀ ਜੋੜਾਂ ‘ਚ ਗਰੀਸ ਤੱਕ ਬਣਨ ਲੱਗ ਜਾਂਦਾ ਹੈ। ਮਾਰਚ-ਅਪਰੈਲ ‘ਚ ਇਹਨੂੰ ਫੁੱਲ ਲੱਗਦੇ ਹਨ। ਉਨ੍ਹਾਂ ਦੀ ਚਟਣੀ ਇੱਕ ਵਾਰ ਮਹੀਨਾ ਲਗਾਤਾਰ ਬੱਚਿਆਂ ਨੂੰ ਖੁਆ ਦਿਉ। ਸਾਰੀ ਉਮਰ ਮਾਤਾ (ਚੇਚਕ) ਨਹੀਂ ਹੁੰਦੀ। ਜੇਕਰ ਨੌਜਵਾਨ ਵੀ ਮਹੀਨਾ ਖਾ ਲਵੇ ਤਾਂ ਚਿਹਰਾ ਲਾਲ ਤੇ ਚਮਕਣ ਲੱਗ ਜਾਂਦਾ ਹੈ। ਇਸ ਦੇ ਪੱਤੇ, ਇਸ ਦਾ ਕੋਈ ਵੀ ਹਿੱਸਾ ਖੁਰਾਕ ‘ਚ ਰੋਜ਼ ਖਾਂਦੇ ਰਹੋ। ਸਰੀਰ ਛੇਤੀ-ਛੇਤੀ ਬਿਮਾਰ ਨਹੀਂ ਹੁੰਦਾ।

ਜੇ ਹੋ ਵੀ ਜਾਵੇ ਤਾਂ ਬਿਮਾਰੀ ਲੰਬਾ ਸਮਾਂ ਨਹੀਂ ਰਹਿੰਦੀ। ਬਦਹਜ਼ਮੀ, ਅੱਧਾ ਸਿਰ ਦੁਖਣਾ, ਨੀਂਦ ਨਾ ਆਉਣਾ ਆਦਿ ਰੋਗਾਂ ਤੋਂ ਬਚਾਉਂਦਾ ਹੈ। ਜੇਕਰ ਬੱਚਾ ਜ਼ਿਆਦਾ ਸੁਸਤ ਤੇ ਪੜ੍ਹਨ ਵੇਲੇ ਸੌਣ ਲੱਗ ਜਾਂਦਾ ਹੈ। ਪੜ੍ਹਨ ਵੇਲੇ ਇਕਾਗਰਤਾ ਦੀ ਘਾਟ ਆਦਿ ਹੋਵੇ ਤਾਂ ਲਗਾਤਾਰ ਸੁਹਾਜਣਾ ਦੇ ਕੇ ਦੇਖਣਾ ਬੱਚਾ ਤੰਦਰੁਸਤ ਹੋਵੇਗਾ। ਜਿਹੜੇ ਬੱਚੇ ਕੁਪੋਸ਼ਣ, ਸੋਕੜਾ ਤੇ ਕਮਜ਼ੋਰ ਹੋਣ ਉਨ੍ਹਾਂ ਨੂੰ ਇਸ ਨਾਲ ਬਹੁਤ ਚੰਗੀ ਸਿਹਤ ਪ੍ਰਾਪਤ ਹੁੰਦੀ ਹੈ।

ਇਸ ਨੂੰ ਏਦਾਂ ਵੀ ਖਾ ਸਕਦੇ ਹਾਂ

ਇਸ ਨੂੰ ਕਈ ਤਰੀਕਿਆਂ ਨਾਲ ਖਾ ਸਕਦੇ ਹਾਂ। ਪੱਤੇ ਤੋੜ ਕੇ ਧੋ ਕੇ ਪਾਣੀ ਨਾਲ ਸਾਫ ਕਰ ਲਵੋ 1-2 ਦਿਨ ਦੀ ਧੁੱਪ ਲਗਾਉ। ਪਾਣੀ ਸੁੱਕ ਜਾਣ ‘ਤੇ ਛਾਂ ਵਿੱਚ 5-6 ਦਿਨ ਰੱਖੋ ਫਿਰ ਪੱਤਿਆਂ ਦਾ ਚੂਰਣ ਬਣਾਉ। ਬੱਚੇ ਨੂੰ ਅੱਧਾ ਚਮਚ, ਵੱਡਿਆਂ ਜਾਂ ਬਜ਼ੁਰਗਾਂ ਨੂੰ 1 ਚਮਚ ਸਵੇਰੇ-ਸ਼ਾਮ ਰੋਟੀ ਤੋ ਪਹਿਲਾਂ ਦੁੱਧ ਜਾਂ ਪਾਣੀ ਨਾਲ ਦਿਉ। ਜਦ ਫਲੀਆਂ ਕੱਚੀਆਂ ਹੋਣ ਤਾਂ ਉਨ੍ਹਾਂ ਨੂੰ ਸੁਕਾ ਲਵੋ। ਫਿਰ ਪਾਊਡਰ ਉੱਪਰ ਦਿੱਤੇ ਢੰਗ ਵਾਂਗ ਵਰਤੋ। ਇਸ ਦੀ ਛਿੱਲ ਦਾ ਚੂਰਣ ਅੱਧਾ ਚਮਚ ਸਵੇਰੇ-ਸ਼ਾਮ, ਜੜ੍ਹਾਂ ਦਾ ਚੂਰਣ ਵੀ ਇਸੇ ਤਰ੍ਹਾਂ ਖਾਉ।

ਇਸ ਦੇ ਪੱਤੇ 15-20 ਦੀ ਮਾਤਰਾ ‘ਚ ਹਰੇ ਵੀ ਧੋ ਕੇ ਖਾਧੇ ਜਾ ਸਕਦੇ ਹਨ। ਇਹ ਤੁਹਾਨੂੰ ਮੋਟਾਪਾ, ਜੋੜਾਂ ਦਾ ਦਰਦ, ਯੂਰਿਕ ਐਸਿਡ, ਸ਼ੂਗਰ, ਕਮਜ਼ੋਰੀ, ਬੀ.ਪੀ ਵਧਣਾ-ਘਟਣਾ, ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖੇਗਾ। ਸ਼ਰਤ ਇਹ ਹੈ ਕਿ ਇਸ ਨੂੰ ਆਪਾਂ ਆਪਣੇ ਭੋਜਨ ‘ਚ ਰੋਜ਼ ਸ਼ਾਮਿਲ ਕਰੀਏ। ਬਿਨਾ ਨਾਗਾ ਖਾਂਦੇ ਰਹੀਏ। ਬੁਢਾਪਾ ਨੇੜੇ ਨਹੀਂ ਆਏਗਾ। ਇਸ ਦੇ ਬੂਟੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਲਗਾਉ। ਆਪਣੇ ਹੱਥ ਨਾਲ ਇਸ ਦੇ ਪੌਦੇ ਲਗਾਉ। ਜੇ ਤੁਸੀਂ ਚਾਹੁੰਦੇ ਹੋ ਸਾਨੂੰ ਭਿਆਨਕ ਬਿਮਾਰੀਆਂ ਨਾ ਲੱਗਣ।

ਏਦਾਂ ਕਰੋ ਪੌਦੇ ਦੀ ਸਾਂਭ-ਸੰਭਾਲ

ਇਸ ਨੂੰ ਜ਼ਿਆਦਾ ਪਾਣੀ ਨਹੀਂ ਦੇਣਾ, ਪਾਣੀ ਘੱਟ ਦਿਉ। ਕਿਉਂਕਿ ਛੋਟੇ ਪੌਦੇ ਦੀਆਂ ਜੜ੍ਹਾਂ ਛੇਤੀ ਗਲ ਜਾਂਦੀਆਂ ਹਨ। ਜਦ ਇਹ 3-10 ਮੀਟਰ ਉੱਚਾ ਹੋ ਜਾਵੇ ਤਾਂ ਉੱਪਰੋ-ਉੱਪਰੋ ਕੱਟ ਦਿਉ, ਹੇਠਾਂ ਤੋਂ ਪੱਤੇ ਤੇ ਟਾਹਣੀਆਂ ਨਹੀਂ ਕੱਟਣੀਆਂ। ਇਸ ਨਾਲ ਪੌਦਾ ਵਧੀਆ ਲੱਗਾ ਰਹਿੰਦਾ ਹੈ।

Leave a Reply

Your email address will not be published. Required fields are marked *